Festivals

Hola Mohalla in Punjabi Language – ਪੰਜਾਬੀ ਭਾਸ਼ਾ ਵਿੱਚ ਹੋਲਾ ਮਹੱਲਾ

ਜਾਣ-ਪਛਾਣ- INTRODUCTION

Hola Mohalla in Punjabi – ਹੋਲਾ-ਮਹੱਲਾ ਜਾਂ ਹੋਲਾ ਦੁਨੀਆ ਭਰ ਦੇ ਸਿੱਖਾਂ ਦੁਆਰਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਕੌਮੀ ਜੋੜ ਮੇਲਾ ਹੈ। ਇਹ ਤਿੰਨ ਦਿਨ ਲੰਬਾ ਚਲਣ ਵਾਲਾ ਸਾਲਾਨਾ ਮੇਲਾ ਹੈ। (Hola Mohalla Festival in Punjab) ਪੰਜਾਬ ਦੇ ਆਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦਾ ਇਹ ਮੇਲਾ ਧਾਰਮਿਕ ਪ੍ਰੰਪਰਾਵਾਂ ਨਾਲ ਹਰ ਸਾਲ ਮਨਾਇਆ ਜਾਂਦਾ ਹੈ।

ਹੋਲਾ ਮਹੱਲਾ ਦੀ ਸ਼ੁਰੂਆਤ 17ਵੀਂ ਸਦੀ ਵਿੱਚ ਦਸਵੇਂ ਸਿੱਖ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀ ਗਈ ਸੀ। ਗੁਰੂ ਸਾਹਿਬ ਜੀ ਨੇ ਸ਼ਸਤਰ-ਵਿੱਦਿਆ ਤੇ ਜੰਗੀ ਕਲਾ ਸਿਖਾਉਣ ਲਈ ਦੋ ਖਾਲਸਾ ਦਲ ਬਣਾਏ ਅਤੇ ਇਹਨਾਂ ਦੋਨਾਂ ਦਲਾਂ ਨੂੰ ਯੁੱਧ ਦੇ ਮੈਦਾਨ ਵਿਚ ਇਕ ਦੂਜੇ ਦੇ ਵਿਰੁੱਧ ਮਖੌਲੀ ਜੰਗ ਲੜਾਇਆ ਅਤੇ ਜੇਤੂ ਦਲ ਦੇ ਬਹਾਦਰ ਯੋਧਿਆਂ ਨੂੰ ਸਨਮਾਨਿਤ ਕੀਤਾ। ਇਸ ਤੋਂ ਬਾਅਦ ਹਰ ਸਾਲ ਆਨੰਦਪੁਰ ਵਿੱਚ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਜੋ ਕਿ ਹੋਲੀ ਤੋਂ ਅਗਲੇ ਦਿਨ ਹੁੰਦਾ ਹੈ।

ਪੰਜਾਬੀ ਭਾਸ਼ਾ ਵਿੱਚ ਹੋਲਾ ਮਹੱਲਾ ਦਾ ਅਰਥ – Meaning of Hola Mohalla in Punjabi Language

ਹੋਲਾ ਅਰਬੀ ਸ਼ਬਦ ‘ਹੂਲ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਚੰਗੇ ਮਕਸਦ ਲਈ ਲੜਨਾ। ਮਹੱਲਾ ਸ਼ਬਦ ਦਾ ਅਰਥ ਹੈ ਉਹ ਸਥਾਨ ਜਿਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਨਿਰਦੋਸ਼ਾਂ ਨੂੰ ਜ਼ੁਲਮ ਤੋਂ ਬਚਾਉਣ, ਬੇਇਨਸਾਫ਼ੀ ਦੇ ਵਿਰੁੱਧ ਖੜੇ ਹੋਣ ਅਤੇ ਖਾਲਸਾ ਫੌਜ ਨੂੰ ਬਹਾਦਰੀ ਅਤੇ ਨਿਡਰਤਾ ਦੀ ਸਿਖਲਾਈ ਦੇਕੇ ਉਨ੍ਹਾਂ ਨੂੰ ਬਹਾਦਰ ਯੋਧੇ ਬਣਾਉਣ ਲਈ ਕੀਤੀ ਸੀ। ਆਪ ਜੀ ਨੇ ਹੋਲੀ ਦੀ ਥਾਂ ਹੋਲਾ-ਮਹੱਲਾ ਪ੍ਰਚਲਿਤ ਕੀਤਾ।

ਪੰਜਾਬੀ ਭਾਸ਼ਾ ਵਿੱਚ- ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ ਹੈ?- Why is Hola Mohalla celebrated? in Punjabi Language

ਹੋਲਾ ਮਹੱਲਾ ਵਿਸ਼ਵ ਪੱਧਰ ‘ਤੇ ਸਿੱਖਾਂ (Hola mohalla festival is celebrated in which religion) ਲਈ ਬਹੁਤ ਮਹੱਤਵ ਰੱਖਦਾ ਹੈ। ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਦਸ਼ਮੇਸ਼ ਪਿਤਾ ਜੀ ਦੁਆਰਾ ਹੋਲਾ ਮਹੱਲਾ ਦੀ ਸ਼ੁਰੂਆਤ ਦਾ ਉਦੇਸ਼ ਬੇਇਨਸਾਫ਼ੀ ਅਤੇ ਜ਼ੁਲਮ ਉੱਤੇ ਸੱਚ ਅਤੇ ਨਿਆਂ ਦੀ ਜਿੱਤ ਬਾਰੇ ਸਿੱਖਾਂ ਵਿੱਚ ਦ੍ਰਿੜ ਸੰਕਲਪ ਪੈਦਾ ਕਰਨਾ ਸੀ (Hola Mohalla History in Punjabi)। ਇਤਿਹਾਸ ਦੱਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਖਾਲਸਾ ਫੌਜ ਨੂੰ ਯੁੱਧ ਕਲਾ ਦਾ ਅਭਿਆਸ ਕਰਨ ਅਤੇ ਆਉਣ ਵਾਲੀਆਂ ਲੜਾਈਆਂ ਲਈ ਤਿਆਰ ਰਹਿਣ ਲਈ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ ਸੀ।

ਗੁਰੂ ਸਾਹਿਬ ਜੀ ਖਾਲਸਾਈ ਫੌਜਾਂ ਦੇ ਦੋ ਧਿਰਾਂ ਵਿਚਕਾਰ ਮਖੌਲੀ ਜੰਗੀ ਮੁਕਾਬਲੇ ਕਰਵਾਉਂਦੇ ਸਨ ਅਤੇ ਦੋਵਾਂ ਵਿੱਚੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਿਰੋਪਿਆਂ ਨਾਲ ਸਨਮਾਨਿਤ ਕੀਤਾ ਜਾਂਦਾ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹੋਲਾ ਮਹੱਲਾ ਉਸੇ ਪਰੰਪਰਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦਸ਼ਮੇਸ਼ ਪਿਤਾ ਜੀ ਦੁਆਰਾ ਚਲਾਇਆ ਗਿਆ ਹੋਲਾ ਮਹੱਲਾ ਸ਼ਕਤੀ ਅਤੇ ਅਣਖ ਦੇ ਪ੍ਰਗਟਾਵੇ ਦਾ ਅਨੁਭਵ ਕਰਨ ਦਾ ਇੱਕ ਵਿਲੱਖਣ ਤਰੀਕਾ ਹੈ। ਇਤਿਹਾਸਕ ਹੋਲਾ ਮਹੱਲਾ ਤਿਉਹਾਰ ਲਗਾਤਾਰ ਤਿੰਨ ਦਿਨ ਮਨਾਇਆ ਜਾਂਦਾ ਹੈ, ਜਿੱਥੇ ਸ਼੍ਰੀ ਆਨੰਦਪੁਰ ਸਾਹਿਬ ਸਾਰੇ ਸਮਾਗਮਾਂ ਦਾ ਕੇਂਦਰ ਹੁੰਦਾ ਹੈ।

ਪੰਜਾਬੀ ਭਾਸ਼ਾ ਵਿੱਚ ਹੋਲਾ ਮਹੱਲਾ ਦੀ ਪਰੰਪਰਾ- The Tradition of Hola Mohalla in Punjabi Language

ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ (Hola Mohalla at Anandpur Sahib) ਆਮ ਤੌਰ ‘ਤੇ ਤਿੰਨ ਦਿਨਾਂ ਦਾ ਹੁੰਦਾ ਹੈ ਪਰ ਅਕਸਰ ਸੰਗਤਾਂ ਇੱਕ ਹਫ਼ਤੇ ਲਈ ਆਨੰਦਪੁਰ ਸਾਹਿਬ ਵਿਖੇ ਹਾਜ਼ਰੀ ਭਰਦੀਆਂ ਹਨ। ਨਗਾਰਿਆਂ ਦੀ ਧੂਮ ਨਾਲ ਸਮਾਗਮ ਆਰੰਭ ਹੋਣ ਤੋਂ ਉਪਰੰਤ ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਅਖੰਡ ਪਾਠ ਆਰੰਭ ਹੁੰਦੇ ਹਨ, ਧਾਰਮਿਕ ਦੀਵਾਨ ਸਜਾਏ ਜਾਂਦੇ ਹਨ, ਜਿਸ ਵਿਚ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤਾਂ ਮੱਥਾ ਟੇਕਣ ਲਈ ਪੁੱਜਦੀਆਂ ਹਨ। ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਪ੍ਰਵਚਨ ਦੇ ਨਾਲ-ਨਾਲ ਕਈ ਦਰਬਾਰ ਵੀ ਸਜਾਏ ਜਾਂਦੇ ਹਨ। ਇਸ ਵਿਸ਼ੇਸ਼ ਮੌਕੇ ‘ਤੇ ਦੋਵਾਂ ਸ਼ਹਿਰਾਂ ਦੇ ਸਾਰੇ ਗੁਰਦੁਆਰਿਆਂ ਨੂੰ ਫੁੱਲਾਂ ਅਤੇ ਲੜੀਆਂ ਨਾਲ ਬਹੁਤ ਸੁੰਦਰ ਢੰਗ ਨਾਲ ਸਜਾਇਆ ਜਾਂਦਾ ਹੈ।

ਇਨ੍ਹਾਂ ਤਿੰਨ ਦਿਨਾਂ ਦੇ ਮੇਲੇ ਦੌਰਾਨ ਸੰਗੀਤ ਅਤੇ ਕਵਿਤਾ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸ ਤੋਂ ਬਾਅਦ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਗੁਰੂ ਦੀ ਪਿਆਰੀ ਫੌਜ ਦੇ ਨਿਹੰਗ ਸਿੰਘ ਗੱਤਕਾ ਦੀ ਪ੍ਰਾਚੀਨ ਕਲਾ, ਤਲਵਾਰਬਾਜ਼ੀ, ਘੋੜ ਸਵਾਰੀ, ਹਥਿਆਰਾਂ, ਮਾਰਸ਼ਲ ਆਰਟ ਦੇ ਹੁਨਰ ਆਦਿ ਦਾ ਪ੍ਰਦਰਸ਼ਨ ਕਰਦੇ ਹੋਏ ਪੂਰੇ ਸ਼ਹਿਰ ਵਿੱਚ ਘੁੰਮਦੇ ਹਨ। ਲੱਖਾਂ ਸ਼ਰਧਾਲੂ ਸ਼ਹਿਰ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹਨ ਅਤੇ ਸਾਰੇ ਇਲਾਕੇ ਵਿੱਚ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੁਆਰਾ ਗੁਰੂ ਕੇ ਲੰਗਰ ਲਗਾਏ ਜਾਂਦੇ ਹਨ।

ਹੋਲਾ ਮਹੱਲਾ ਦਾ ਤਿਉਹਾਰ ਬਾਕੀ ਸਾਰੇ ਤਿਉਹਾਰਾਂ ਨਾਲੋਂ ਵਿਲੱਖਣ ਹੈ ਕਿਉਂਕਿ ਗੁਰੂ ਦੀ ਲਾਡਲੀ ਫੌਜ, ਨਿਹੰਗਾਂ ਨੇ ਅਜੇ ਤੱਕ ਇਸਦੇ ਦਸਮ ਪਿਤਾ ਦੁਆਰਾ ਸਥਾਪਿਤ ਕੀਤੇ ਪਰੰਪਰਾਗਤ ਸਰੂਪ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ।

Read More

Lohri Festival in Punjabi
Guru Nanak Jayanti in Punjabi

Leave a Reply

Your email address will not be published. Required fields are marked *

Back to top button